Top

ਅਕਸਰ ਪੁੱਛੇ ਜਾਂਦੇ ਪ੍ਰਸ਼ਨ

ਸ਼ਿਕਾਇਤਾਂ

ਦਰਖਾਸਤ ਆਨ ਲਾਈਨ ਦਰਜ ਕਰਵਾਉਣ ਲਈ ਕਿਹੜੇ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ?

ਸ਼ਿਕਾਇਤ ਕਰਤਾ ਦੇ ਆਈ ਡੀ ਪਰੂਫ ਦੀ ਕਾਪੀ ਤੋ ਇਲਾਵਾ ਉਸ ਵਲੋ ਦਿਤੀ ਗਈ ਦਰਖਾਸਤ ਦੀ ਕਾਪੀ ਅਪਲੋਡ ਕਰਨੀ ਜਰੂਰੀ ਹੈ

ਸ਼ਿਕਾਇਤ ਕਰਤਾ ਆਪਣੀ ਦਰਖਾਸਤ ਕਿੱਥੇ ਦਰਜ ਕਰਵਾ ਸਕਦੇ ਹਨ?

ਸ਼ਿਕਾਇਤ ਕਰਤਾ ਆਪਣੀ ਦਰਖਾਸਤ ਆਪਣੇ ਨਜਦੀਕੀ ਸਾਂਝ ਕੇਂਦਰ ਵਿੱਚ ਜਾ ਕੇ ਦਰਜ ਕਰਵਾ ਸਕਦੇ ਹਨ|

ਦਰਖਾਸਤ ਆਨ ਲਾਈਨ ਦਰਜ ਕਰਵਾਉਣ ਦਾ ਪ੍ਰੋਸੇਸ ਕੀ ਹੈ?

ਦਰਖਾਸਤ ਆਨ ਲਾਈਨ ਦਰਜ ਕਰਨ ਲਈ ਸਭ ਤੋ ਪੁਹਿਲਾ ਸ਼ਿਕਾਇਤ ਕਰਤਾ ਨੂੰ ਪੋਰਟਲ ਉਪਰ ਦਿਤੀ ਗਈ ਆਪਸ਼ਨ ਰਾਹੀ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ ਰਜਿਸਟਰ ਹੋਣ ਉਪਰੰਤ ਸ਼ਿਕਾਇਤ ਕਰਤਾ ਆਪਣੀ ਦਰਖਾਸਤ ਦਿੱਤੀ ਗਈ ਆਪਸ਼ਨ ਤੇ ਜਾ ਕੇ ਦਰਜ ਕਰਵਾ ਸਕਦੇ ਹਨ

ਦਰਖਾਸਤ ਆਨ ਲਾਈਨ ਦਰਜ ਹੋਣ ਤੋ ਬਾਅਦ ਕੀ ਕੋਈ ਰਸੀਦ ਮਿਲੇਗੀ?

ਜੀ ਹਾਂ, ਦਰਖਾਸਤ ਆਨ ਲਾਈਨ ਦਰਜ ਹੋਣ ਤੋ ਬਾਅਦ ਦਰਖਾਸਤ ਦੀ ਰਸੀਦ ਪੋਰਟਲ ਵਿਚ ਲੋਗਿਨ ਕਰਕੇ ਦਿਤੀ ਗਈ ਆਪਸ਼ਨ  ਵਿਚ ਜਾ ਕੇ ਡਾਉਨਲੋਡ ਕੀਤੀ ਜਾ ਸਕਦੀ ਹੈ

ਕੀ ਸ਼ਿਕਾਇਤ ਕਰਤਾ ਆਪਣੀ ਦਰਖਾਸਤ ਆਨ ਲਾਈਨ ਦਰਜ ਕਰਵਾ ਸਕਦੇ ਹਨ?

ਜੀ ਹਾਂ, ਸ਼ਿਕਾਇਤ ਕਰਤਾ ਆਪਣੀ ਦਰਖਾਸਤ ਆਨ ਲਾਈਨ ਦਰਜ ਕਰਵਾ ਸਕਦੇ ਹਨ |

ਦਰਖਾਸਤ ਆਨ ਲਾਈਨ ਦਰਜ ਕਰਵਾਉਣ ਲਈ ਆਪਣੇ ਆਪ ਨੂੰ ਪੋਰਟਲ ਤੇ ਰਜਿਸਟਰ ਕਰਨ ਲਈ ਕਿਹੜੀ details ਲੋੜ੍ਹੀਦੀ ਹੈ?

ਪੋਰਟਲ ਉਪਰ ਰਜਿਸਟਰ ਕਰਨ ਲਈ ਰਜਿਸਟਰ ਕਰਨ ਵਾਲੇ ਦਾ ਨਾਮ, ਮੋਬਾਇਲ ਨੂੰ ਅਤੇ ਈ ਮੇਲ ਆਈਡੀ ਜਰੂਰੀ ਹਨ

ਦਰਖਾਸਤ ਤੇ ਕਾਰਵਾਈ ਨਾ ਹੋਣ ਦੀ ਹਾਲਤ ਵਿਚ ਕੀ ਕਰੀਏ?

ਸ਼ਿਕਾਇਤ ਕਰਤਾ ਵਲੋ ਦਿਤੀ ਗਈ ਦਰਖਾਸਤ ਉਪਰ ਅਗਰ ਕੋਈ ਕਾਰਵਾਈ ਨਹੀ ਹੁੰਦੀ ਤਾ ਸੰਬਧਤ ਅਧਿਕਾਰੀ ਨੂੰ ਇਸ ਬਾਰੇ ਜਾਣੂ ਕੀਤਾ ਜਾ ਸਕਦਾ ਹੈ ਜਿਹਨਾ ਦੇ ਨੰਬਰ ਰਸੀਦ ਵਿਚ ਦਿਤੇ ਹੋਏ ਹਨ

ਦਰਖਾਸਤ ਦਰਜ ਕਰਵਾਉਣ ਦੀ ਸਮਾਂ ਸੀਮਾ ਕਿਨੀ ਹੈ?

ਤੁਰੰਤ

ਦਰਖਾਸਤ ਆਨ ਲਾਈਨ ਦਰਜ ਕਿੱਥੇ ਹੋਵੇਗੀ?

ਦਰਖਾਸਤ ਆਨ ਲਾਈਨ ਦਰਜ www.ppsaanjh.in ਪੋਰਟਲ ਤੇ ਹੋਵੇਗੀ

ਦਰਖਾਸਤ ਦਰਜ ਕਰਵਾਉਣ ਦੀ ਕਿਨੀ ਫੀਸ ਹੈ?

ਇਹ ਸੇਵਾ ਨਿਸ਼ੁਲਕ ਹੈ

ਦਰਖਾਸਤ ਦਰਜ ਹੋਣ ਤੋ ਬਾਅਦ ਸਟੇਟਸ ਦੀ ਸਥਿਤੀ ਕਿਵੇ ਜਾਣ ਸਕਦੇ ਹਾ?

ਸ਼ਿਕਾਇਤ ਦਰਜ ਹੋਣ ਤੋਂ ਬਾਅਦ ਸ਼ਿਕਾਇਤ ਦਾ ਯੂਆਈਡੀ ਨੰਬਰ ਸ਼ਿਕਾਇਤਕਰਤਾ ਦੇ ਮੋਬਾਈਲ ਨੰਬਰ ਤੇ ਐਸਐਮਐਸ ਰਾਹੀਂ ਭੇਜਿਆ ਜਾਵੇਗਾ। ਕੰਪਾਲਿਨ ਦੀ ਸਥਿਤੀ ਜਾਣਨ ਲਈ ਤੁਹਾਨੂੰ ਪੋਰਟਲ www.ppsaanjh.in 'ਤੇ ਦਿੱਤੇ ਗਏ "ਆਪਣੀ ਸ਼ਿਕਾਇਤ ਦੀ ਸਥਿਤੀ ਨੂੰ ਜਾਣੋ" ਵਿਕਲਪ' ਤੇ ਕਲਿਕ ਕਰਨਾ ਪਏਗਾ ਅਤੇ ਰਜਿਸਟਰਡ ਮੋਬਾਈਲ ਨੰਬਰ ਅਤੇ ਸ਼ਿਕਾਇਤ ਦਾ ਯੂਆਈਡੀ ਨੰਬਰ ਦਾਖਲ ਕਰੋ.

ਆਖਰੀ ਵਾਰ ਅੱਪਡੇਟ ਕੀਤਾ 28-10-2021 12:51 PM

Please select all that apply:

A link, button or video is not working
It has a spelling mistake
Information is missing
Information is outdated or wrong
I can't find what I'm looking for
Other issue not in this list