ਮਿਤੀ 30-3-2021 ਨੂੰ ਜ਼ਿਲ੍ਹਾ ਮੋਗਾ ਦੇ ਸਮੂਹ ਜੀ.ਓਜ਼ ਅਤੇ ਸਥਾਨਕ ਪਤਵੰਤਿਆਂ ਦੀ ਹਾਜ਼ਰੀ ਵਿੱਚ SSP ਮੋਗਾ ਦੀ ਯੋਗ ਅਗਵਾਈ ਹੇਠ CSD ਕੰਟੀਨ ਦਾ ਉਦਘਾਟਨ ਕੀਤਾ ਗਿਆ। ਇਹ ਕੰਟੀਨ ਅਰਧ ਸੈਨਿਕ ਬਲਾਂ ਦੇ ਮਾਪਦੰਡਾਂ 'ਤੇ ਸਥਾਪਿਤ ਕੀਤੀ ਗਈ ਹੈ ਤਾਂ ਜੋ ਪੁਲਿਸ ਬਲ ਅਤੇ ਆਮ ਨਾਗਰਿਕਾਂ ਨੂੰ ਵੱਧ ਤੋਂ ਵੱਧ ਲਾਭ ਦਿੱਤਾ ਜਾ ਸਕੇ। ਇਸ ਦੀ ਸਥਾਪਨਾ ਪ੍ਰਬੰਧਕੀ ਬਲਾਕ ਮੋਗਾ ਦੇ ਅਹਾਤੇ ਵਿਖੇ ਕੀਤੀ ਗਈ ਹੈ।
ਮਾਣਯੋਗ ਸੀਨੀਅਰ ਕਪਤਾਨ ਪੁਲਿਸ ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਇੰਚਾਰਜ ਟ੍ਰੈਫਿਕ ਪੁਲਸ ਮੋਗਾ ਅਤੇ ਟ੍ਰੈਫਿਕ ਐਜੂਕੇਸ਼ਨ ਸੈਲ ਮੋਗਾ ਵਲੋਂ ਨਸ਼ਿਆਂ ਖ਼ਿਲਾਫ਼, ਸੇਫ ਸਕੂਲ ਵਾਹਨ ਪਾਲਸੀ, ਟ੍ਰੈਫਿਕ ਨਿਯਮਾਂ, ਵਹੀਕਲਾਂ ਦੇ ਡਾਕੂਮੈਂਟ ਪੂਰੇ ਰੱਖਣ, ਵਹੀਕਲਾਂ ਪਰ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਵਾਉਣ ਅਤੇ ਕੋਰੋਨਾ ਵੈਕਸੀਨ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਮੋਗਾ ਵਿੱਚ ਵੋਮੈਨ ਹੈਲਪਡੈਸਕ (ਮਹਿਲਾ ਮਿੱਤਰ) ਪਰ ਤਾਇਨਾਤ ਕਰਮਚਾਰੀਆਂ ਵੱਲੋ ਵੱਖ-ਵੱਖ ਸਕੂਲਾਂ ਵਿੱਚ ਪ੍ਰੋਗਰਾਮ ਆਯੋਜਿਤ ਕਰਕੇ ਲੜਕੀਆ ਨੂੰ “Sexual harassment & Domestic Violence” ਪ੍ਰਤੀ ਸੁਚੇਤ ਕਰਕੇ ਪੰਜਾਬ ਪੁਲਿਸ ਦੇ ਹੈਲਪਲਾਈਨ ਨੰਬਰ 112 ਅਤੇ 181 ਬਾਰੇ ਜਾਗਰੁੱਕ ਵੀ ਕੀਤਾ ਗਿਆ।
ਮੋਗਾ ਪੁਲਿਸ ਵੱਲੋਂ “ਸ਼ਕਤੀ ਹੈਲਪ ਡੈਸਕ” ਦੇ ਤਹਿਤ ਸਕੂਲਾਂ ਵਿੱਚ ਬੱਚਿਆਂ ਲਈ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ। ਇਨ੍ਹਾਂ ਸੈਮੀਨਾਰਾਂ ਵਿੱਚ ਬੱਚਿਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ ਦੀ ਸਮਝ, ਨਸ਼ਿਆਂ ਤੋਂ ਦੂਰ ਰਹਿਣ ਦੇ ਮਹੱਤਵ, ਅਤੇ ਘਰੇਲੂ ਹਿੰਸਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਨਾਲ ਹੀ, ਉਨ੍ਹਾਂ ਨੂੰ ਸੁਰੱਖਿਆ ਹੈਲਪਲਾਈਨ 112 ਅਤੇ 1098 ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਬੱਚੇ ਕਿਸੇ ਵੀ ਐਮਰਜੈਂਸੀ ਵਿੱਚ ਤੁਰੰਤ ਮਦਦ ਪ੍ਰਾਪਤ ਕਰ ਸਕਣ। ਇਸ ਪਹਿਲ ਦਾ ਮਕਸਦ ਬੱਚਿਆਂ ਵਿੱਚ ਵਿਸ਼ਵਾਸ, ਸੁਰੱਖਿਆ ਅਤੇ ਜਾਗਰੂਕਤਾ ਦੀ ਭਾਵਨਾ ਪੈਦਾ ਕਰਨਾ ਹੈ।