ਮਾਨਯੋਗ ਮੁੱਖ ਮੰਤਰੀ ਪੰਜਾਬ, ਉਪ ਮੁੱਖ ਮੰਤਰੀ ਕਮ ਗ੍ਰਹਿ ਮੰਤਰੀ, ਡੀ.ਜੀ.ਪੀ. ਪੰਜਾਬ ਦੇ ਸਖ਼ਤ ਨਿਰਦੇਸ਼ਾਂ 'ਤੇ ਨਸ਼ਿਆਂ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ 'ਤੇ ਚੱਲਦਿਆਂ ਮੋਗਾ ਪੁਲਿਸ ਨੇ ਬੱਦੂਵਾਲ ਬਾਈਪਾਸ, ਧਰਮਕੋਟ 'ਤੇ ਸਥਿਤ ਇੱਕ ਗੋਦਾਮ ਵਿੱਚੋਂ 1800 ਕਿਲੋ ਭੁੱਕੀ ਬਰਾਮਦ ਕਰਕੇ ਦੂਜੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗੋਦਾਮ ਵਿੱਚੋਂ ਇੱਕ ਟਰੱਕ (ਐਚਆਰ-64-6149) ਅਤੇ ਇੱਕ ਐਮਯੂਵੀ ਜ਼ਾਈਲੋ (ਪੀਬੀ-05-ਜੇ-9539) ਸਮੇਤ 20 ਕਿਲੋਗ੍ਰਾਮ ਦੀਆਂ 90 ਬੋਰੀਆਂ ਬਰਾਮਦ ਕੀਤੀਆਂ। ਇਹ ਛਾਪੇਮਾਰੀ ਗੁਪਤ ਸੂਚਨਾ 'ਤੇ ਕੀਤੀ ਗਈ ਸੀ। ਇਸ ਰੈਕੇਟ ਦਾ ਮੁੱਖ ਸਰਗਨਾ ਪਿੱਪਲ ਸਿੰਘ ਪੁੱਤਰ ਮਲੂਕ ਸਿੰਘ ਹੈ ਜੋ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਪਿੱਪਲ ਸਿੰਘ ਸਮੇਤ 11 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਜਲਦ ਹੀ ਇਨ੍ਹਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਪੁਲਿਸ ਫਾਰਵਰਡ ਅਤੇ ਬੈਕਵਰਡ ਲਿੰਕੇਜ ਦੀ ਜਾਂਚ ਕਰੇਗੀ ਅਤੇ ਸਪਲਾਈ ਚੇਨ ਨੂੰ ਤੋੜ ਦੇਵੇਗੀ।