ਪਿਛਲੀ ਦਿਨੀਂ ਥਾਣਾ ਬਾਘਾਪੁਰਾਣਾ ਦੇ ਪਿੰਡ ਮਾੜੀ ਮੁਸਤਫਾ ਵਿਖੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ।
ਜਿਸ ਵਿੱਚ ਹਰਜੀਤ ਸਿੰਘ ਉਰਫ ਪੈਂਟਾ ਪੁੱਤਰ ਸਵਰਨ ਸਿੰਘ ਵਾਸੀ ਮਾੜੀ ਮੁਸਤਫਾ ਥਾਣਾ ਬਾਘਾਪੁਰਾਣਾ ਦੀ ਮੌਤ ਹੋ ਗਈ ਸੀ
ਅਤੇ ਗੁਰਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਮਾੜੀ ਮੁਸਤਫਾ ਜ਼ਖਮੀ ਹੋ ਗਿਆ ਸੀ। ਤਫਤੀਸ਼ ਦੌਰਾਨ ਪਤਾ ਲੱਗਾ ਕਿ
ਦੋ ਅਣਪਛਾਤੇ ਨੌਜਵਾਨਾਂ ਨੇ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ `ਤੇ ਸਵਾਰ ਹੋ ਕੇ ਮੂੰਹ ਢੱਕ ਕੇ ਇਸ ਵਾਰਦਾਤ ਨੂੰ ਅੰਜਾਮ
ਦਿੱਤਾ ਹੈ। ਇਸ ਘਟਨਾ ਸਬੰਧੀ ਮੁਕੱਦਮਾ ਨੰਬਰ 53 ਮਿਤੀ 02/04/2022 ਅ/ਧ 302, 307,120-ਬੀ ਆਈ.ਪੀ.ਸੀ,
25,27 ਅਸਲਾ ਅ ੈਕਟ ਥਾਣਾ ਬਾਘਾਪੁਰਾਣਾ ਬਰਖਿਲਾਫ ਚਮਕੌਰ ਸਿੰਘ ਉਰਫ ਬੇਅੰਤ ਸਿੰਘ ਵਾਸੀ ਮਾੜੀ ਮੁਸਤਫਾ ਦੇ ਖਿਲਾਫ
ਦਰਜ ਕੀਤਾ ਗਿਆ ਸੀ।
ਅੱਜ ਆਈ.ਜੀ ਫਰੀਦਕੋਟ ਰੇਂਜ ਪੀ.ਕੇ. ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ ਤੋਂ ਤੁਰੰਤ
ਬਾਅਦ ਉਨ੍ਹਾਂ ਨੇ ਐਸ.ਐਸ.ਪੀ ਮੋਗਾ ਗੁਲਨੀਤ ਸਿੰਘ ਖੁਰਾਣਾ ਨੂੰ ਜਾਂਚ ਲਈ ਟੀਮਾਂ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ।
ਐਸ.ਐਸ.ਪੀ ਮੋਗਾ ਦੀ ਦੇਖ-ਰੇਖ ਹੇਠ ਮੁਲਜ਼ਮਾਂ ਨੂੰ ਟਰੇਸ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ ਥਾਣਿਆਂ, ਸੀ.ਆਈ.ਏ ਸਟਾਫ,
ਟੈਕਨੀਕਲ ਸੈੱਲ ਅਤੇ ਸਾਈਬਰ ਸੈੱਲ ਮੋਗਾ ਦੀਆਂ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਸਨ।
ਪੁਲਿਸ ਟੀਮਾਂ ਨੂੰ ਸੀ.ਸੀ.ਟੀ.ਵੀ. ਫੁਟੇਜ ਦੀ ਪੜਤਾਲ ਕਰਦੇ ਹੋਏ ਕਤਲ ਕਾਂਡ ਦੇ ਮੁਲਜ਼ਮਾਂ ਬਾਰੇ ਇੱਕ
ਭਰੋਸੇਯੋਗ ਵਸੀਲਿਆ ਰਾਂਹੀ ਇਤਲਾਹ ਮਿਲੀ। ਸੂਚਨਾ ਦੇ ਆਧਾਰ `ਤ ੇ ਪੁਲਿਸ ਪਾਰਟੀ ਵੱਲੋਂ ਜੈ ਸਿੰਘ ਵਾਲਾ ਤ ੋਂ ਚੋਟੀਆਂ ਤੋਬੇ
ਰੋਡ `ਤੇ ਛਾਪੇਮਾਰੀ ਕੀਤੀ ਗਈ ਅਤੇ ਇੱਕ ਪਰਬਤ ਸਿੰਘ ਵਾਸੀ ਪਿੰਡ ਕੁੱਸਾ ਨੂੰ ਇੱਕ 12 ਬੋਰ ਦੇਸੀ ਪਿਸਤੌਲ, ਦੋ ਜਿੰਦਾ
ਕਾਰਤੂਸ ਅਤੇ ਇੱਕ ਕਾਲੇ ਰੰਗ ਦੀ ਸਪਲੈਂਡਰ ਮੋਟਰਸਾਇਕਲ ਸਮ ੇਤ ਕਾਬੂ ਕੀਤਾ ਗਿਆ। ਪਤਾ ਲੱਗਾ ਹੈ ਕਿ ਇਹ ਉਹੀ
ਮੋਟਰਸਾਇਕਲ ਸੀ ਜਿਸ `ਤੇ ਹਮਲਾਵਰ ਆਏ ਸਨ ਅਤੇ ਹਰਜੀਤ ਸਿੰਘ ਉਰਫ ਪੈਂਟਾ ਨੂੰ ਗੋਲੀ ਮਾਰ ਦਿੱਤੀ ਸੀ।
ਆਈ.ਜੀ ਸਾਹਿਬ ਨੇ ਮੀਡੀਆ ਨੂੰ ਦੱਸਿਆ ਕਿ ਪੁੱਛ-ਗਿੱਛ ਕਰਨ `ਤੇ ਪਰਬਤ ਸਿੰਘ ਨੇ ਖੁਲਾਸਾ ਕੀਤਾ
ਕਿ ਮਨਪ੍ਰੀਤ ਸਿੰਘ ਮੰਨੂ ਵਾਸੀ ਪਿੰਡ ਕੁੱਸਾ ਨੇ ਹਰਜੀਤ ਸਿੰਘ ਉਰਫ ਪੈਂਟਾ ਤੇ ਫਾਇਰਿੰਗ ਕੀਤੀ ਹੈ ਜਦਕਿ ਇਕ ਪ੍ਰੇਮ ਵਾਸੀ
ਚੋਲਾ ਸਾਹਿਬ ਕਾਲੇ ਰੰਗ ਦੀ ਸਪਲੈਂਡਰ ਬਾਈਕ ਚਲਾ ਰਿਹਾ ਸੀ। ਪਰਬਤ ਸਿੰਘ ਨੇ ਮੰਨਿਆ ਕਿ ਮਿਤੀ 31.03.2022 ਨੂੰ ਮੰਨੂੰ
ਨੇ ਉਸ ਨੂੰ ਹਰਜੀਤ ਸਿੰਘ ਪੈਂਟਾ ਦਾ ਘਰ ਦਿਖਾਇਆ ਸੀ ਅਤੇ ਵਾਪਸ ਅੰਮ੍ਰਿਤਸਰ ਵਾਲੇ ਪਾਸੇ ਚਲਾ ਗਿਆ। ਮਿਤੀ
01.04.2022 ਨੂੰ ਮੰਨੂੰ ਵੱਲੋਂ ਦੱਸੀ ਜਗ੍ਹਾ ਬੁੱਘੀਪੁਰਾ ਚੌਂਕ ਨੇੜਿਓਂ 30 ਬੋਰ ਦਾ ਪਿਸਤੌਲ ਲਿਅਇਆ ਸੀ, ਜੋ ਵਾਰਦਾਤ ਵਾਲ ੇ
ਦਿਨ ਮੰਨੂ ਦੇ ਦਿੱਤਾ ਸੀ।
ਆਈ.ਜੀ ਸਾਹਿਬ ਨੇ ਦੱਸਿਆ ਕਿ ਚਮਕੌਰ ਸਿੰਘ ਉਰਫ ਬੇਅੰਤ ਸਿੰਘ ਵਾਸੀ ਪਿੰਡ ਮਾੜੀ ਮ